ਕਿਸੇ ਟਕਸਾਲੀ ਕਾਂਗਰਸੀ ਨੂੰ ਹੀ ਕਾਂਗਰਸ ਪਾਰਟੀ ਦੀ ਜ਼ਿਲਾ ਗੁਰਦਾਸਪੁਰ ਤੋਂ ਲੋਕ ਸਭਾ ਲਈ ਟਿਕਟ ਦਿੱਤੀ ਜਾਵੇ - ਮਹਾਜ਼ਨ
ਡੇਰਾ ਬਾਬਾ ਨਾਨਕ, 19 ਅਪ੍ਰੈਲ 2024 - ਅੱਜ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜਨ ਨੇ ਕਾਂਗਰਸ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ , ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜਨ ਖੜਗੇ ਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਜੂਝਾਰੋ ਆਗੂ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੀ ਲੋਕ ਸਭਾ ਦੀ ਟਿਕਟ ਕਿਸੇ ਟਕਸਾਲੀ ਪਰਿਵਾਰ ਦੇ ਮੈਂਬਰ ਨੂੰ ਹੀ ਦਿਤੀ ਜਾਵੇ ਨਾ ਕਾ ਕਿਸੇ ਦੂਜੇ ਉਮੀਦਵਾਰ ਨੂੰ ਦਿਤੀ ਜਾਵੇ ਜਿਸ ਦਾ ਪਿਛੋਕੜ ਭਾਜਪਾ ਜਾਂ ਕਿਸੇ ਹੋਰ ਪਾਰਟੀ ਨਾਲ ਰਿਹਾ ਹੋਵੇ।
ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਟਿਕਟ ਦੇਣ ਨਾਲ ਟਕਸਾਲੀ ਕਾਂਗਰਸੀ ਪਰਿਵਾਰਾਂ ਦੇ ਮਨੋਬਲ ਨੂੰ ਸੱਟ ਵੱਜੇਗੀ ਤੇ ਕਾਂਗਰਸ ਨੂੰ ਇਸ ਦਾ ਭਾਰੀ। ਨੁਕਸਾਨ ਹੋਵੇਗਾ ਮਹਾਜਨ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਜਿਨ੍ਹਾਂ ਦਾ ਕਿਰਦਾਰ ਦੋਗਲਾ ਰਿਹਾ ਹੋਵੇ ਤਾਂ ਕੱਟੜ ਕਾਂਗਰਸੀ ਪਰਿਵਾਰ ਘਰ ਬੈਠਣ ਲਈ ਮਜਬੂਰ ਹੋਣਗੇ ਤੇ ਕਿਸੇ ਵੀ ਹਾਲਤ ਵਿਚ ਦੋਗਲੇ ਕਿਰਦਾਰ ਵਾਲੇ ਲੋਕਾਂ ਦਾ ਲੋਕ ਸਭਾ ਚੋਣਾਂ ਵਿੱਚ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ।